ਚੌਰਾ ਵੈੱਬ ਸੀਰੀਜ਼ ਦਾ ਹੋਇਆ ਟ੍ਰੇਲਰ ਲਾਂਚ

Chaura Trailer Launch
ਪੰਜਾਬੀ ਸਿਨੇਮਾ ਹੁਣ ਨਵੇਂ ਨਵੇਂ ਤਜ਼ਰਬਿਆਂ ਦੇ ਰਾਹ ਉੱਤੇ ਚੱਲ ਪਿਆ ਹੈ ਨਵੇਂ ਉੱਠੇ ਰਹੇ ਐਕਟਰ, ਡਾਇਰੈਕਟਰ ਪੰਜਾਬ ਵਿੱਚ ਨਵੇਂ ਨਵੇਂ ਵਿਸ਼ਿਆਂ ਤੇ ਫਿਲਮਾਂ, ਵੈੱਬ ਸੀਰੀਜ਼ ਬਣਾ ਰਹੇ ਹਨ ਇਸ ਤਰ੍ਹਾਂ ਦੀ ਹੀ ਇੱਕ ਵੈੱਬ ਸੀਰੀਜ਼ “ਚੌਰਾ” ਜੱਸ ਢਿੱਲੋਂ ਯੂ ਟਿਊਬ ਚੈੱਨਲ ਉੱਤੇ 6 ਸਤੰਬਰ ਨੂੰ ਰਿਲੀਜ਼ ਹੋ ਰਹੀ ਹੈ ਇਸ ਵੈੱਬ ਸੀਰੀਜ਼ ਦੀ ਖਾਸੀਅਤ ਹੈ ਕਿ ਇਸ ਵਿੱਚ ਕਹਾਣੀ ਬਿਲਕੁਲ ਵੱਖਰੀ ਤੇ ਸ਼ਾਨਦਾਰ ਹੈ “ਚੌਰਾ” ਸ਼ਬਦ ਸੁਣਕੇ ਤੁਹਾਡੇ ਦਿਮਾਗ ਵਿੱਚ ਬੋਲਡ ਕਹਾਣੀ ਦਾ ਦ੍ਰਿਸ਼ ਆਉਂਦਾ ਹੋਣਾ ਬਿਲਕੁਲ ਇਹ ਬੋਲਡ ਵਿਸ਼ੇ ਤੇ ਬਣੀ ਵੈੱਬ ਸੀਰੀਜ਼ ਹੈ ਪਰ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੋਣਾ ਕਿ ਬੋਲਡ ਵਿਸ਼ੇ ਤੇ ਬਣਿਆ ਸਿਨੇਮਾ ਪਰਿਵਾਰ ਦੇ ਨਾਲ ਬੈਠਕੇ ਦੇਖਿਆ ਜਾ ਸਕੇ ਇਸ ਵੈੱਬ ਸੀਰੀਜ਼ ਵਿੱਚ ਕੋਈ ਅਸ਼ਲੀਲਤਾ ਨਹੀਂ ਸਗੋਂ ਸਮਾਜ ਵਿੱਚ ਘੁੰਮ ਰਹੇ ਅਸ਼ਲੀਲਤਾ ਨਾਲ ਭਰੇ ਲੋਕਾਂ ਦਾ ਪਰਦਾਫਾਸ਼ ਹੋਵੇਗਾ ਇਸ ਵੈੱਬ ਸੀਰੀਜ਼ ਦੀ ਇੱਕ ਬਹੁਤ ਮਸ਼ਹੂਰ ਲਾਈਨ ਵੀ ਹੈ ‘ਕੋਈ ਬਹੁਤਾ ਹੁੰਦਾ ਕੋਈ ਥੋੜ੍ਹਾ ਹੁੰਦਾ ਪਰ ਹਰ ਬੰਦਾ ਚੌਰਾ ਹੁੰਦਾ” ਜੋ ਇਸ ਵੈੱਬ ਸੀਰੀਜ਼ ਦੀ ਖਾਸੀਅਤ ਨੂੰ ਦਰਸਾਉਂਦੀ ਹੈ, ਇਸ ਵੈੱਬ ਸੀਰੀਜ਼ ਨੂੰ ਲਿਖਿਆ ਅਤੇ ਡਾਇਰੈਕਟ ਕੀਤਾ ਹੈ ਜਸਪਾਲ ਢਿੱਲੋਂ ਨੇ ਇਸ ਵੈੱਬ ਸੀਰੀਜ਼ ਦਾ ਟ੍ਰੇਲਰ ਲਾਂਚ ਚੰਡੀਗੜ੍ਹ ਪ੍ਰੈੱਸ ਕਲੱਬ ਵਿਖੇ ਕੀਤਾ ਗਿਆ ਜਿਸ ਵਿੱਚ ਪੰਜਾਬ ਦੇ ਮੀਡੀਆ ਨੇ ਵੱਧ ਚੜ੍ਹ ਕੇ ਸਹਿਯੋਗ ਦਿੱਤਾ ਟ੍ਰੇਲਰ ਲਾਂਚ ਮੌਕੇ ਡਾਇਰੈਕਟਰ ਜਸਪਾਲ ਢਿੱਲੋਂ, ਪ੍ਰਡਿਊਸਰ ਇੰਦਰਜੀਤ ਔਲਖ, ਐਕਟਰ ਕੁਲਵੀਰ ਸੋਨੀ, ਗਾਇਕ ਬਾਬਾ ਬੇਲੀ, ਗੀਤਕਾਰ ਸਰਬਾ ਮਾਨ ਅਤੇ ਰਿੱਕੀ ਖਾਨ ਅਤੇ ਇਹਨਾਂ ਤੋਂ ਇਲਾਵਾ ਵੈੱਬ ਸੀਰੀਜ਼ ਦੇ ਕਈ ਹੋਰ ਕਿਰਦਾਰਾਂ ਨੇ ਸ਼ਿਰਕਤ ਕੀਤੀ ਜਿਵੇਂ ਕਿ ਸ਼ੈਬਰ, ਪੂਨਮ ਸੂਦ, ਨੀਲ ਬੈਦਵਾਨ, ਵਿਰਾਟ ਮਾਹਲ, ਗੁਰਨਾਜ਼